Site icon Tarksheel Society Bharat (Regd.)

ਸੂਰਜ ਦੀ ਰੋਸ਼ਨੀ ਤੋਂ ਬਿਜਲੀ ਕਿਵੇਂ ਬਣਦੀ ਹੈ?

ਮੇਘ ਰਾਜ ਮਿੱਤਰ

ਜਿਵੇਂ ਗਰਮੀ ਕਿਸੇ ਪਦਾਰਥ ਤੋਂ ਹੀ ਪੈਦਾ ਹੁੰਦੀ ਹੈ ਇਸ ਤਰ੍ਹਾਂ ਪ੍ਰਕਾਸ਼ ਜਾਂ ਰੌਸ਼ਨੀ ਵੀ ਕਿਸੇ ਪਦਾਰਥ ਤੋਂ ਹੀ ਪੈਦਾ ਕੀਤੀ ਜਾਂਦੀ ਹੈ। ਸੂਰਜ ਦੇ ਪਦਾਰਥਾਂ ਤੋਂ ਪੈਦਾ ਹੋਇਆ ਪ੍ਰਕਾਸ਼ ਧਰਤੀ ਦੇ ਪੌਦਿਆਂ ਦੀ ਖੁਰਾਕ ਦਾ ਹਿੱਸਾ ਬਣਕੇ ਮੁੜ ਪਦਾਰਥ ਵਿੱਚ ਹੀ ਬਦਲ ਜਾਦਾ ਹੈ। ਅੱਜ ਸਾਡੇ ਦੇਸ਼ ਵਿੱਚ ਅਨੇਕਾਂ ਸਥਾਨਾਂ ਤੇ ਸੂਰਜ ਦੀ ਰੌਸ਼ਨੀ ਤੋਂ ਹੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਹੱਥਾਂ ਤੇ ਬੰਨੀਆਂ ਜਾਂਣ ਵਾਲੀਆਂ ਘੜੀਆਂ, ਗਣਨਾ ਕਰਨ ਲਈ ਵਰਤੇ ਜਾਣ ਵਾਲੇ ਕੈਲਕੁਲੇਟਰ ਸੂਰਜ ਦੀ ਰੌਸ਼ਨੀ ਨਾਲ ਹੀ ਚਲਦੇ ਹਨ। ਅਜਿਹੀਆਂ ਕਾਰਾਂ ਵੀ ਵੱਡੀ ਮਾਤਰਾ ਵਿੱਚ ਉਪਲਬਧ ਹਨ ਜਿਹੜੀਆਂ ਸੂਰਜੀ ਪ੍ਰਕਾਸ਼ ਨਾਲ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀਆਂ ਹਨ। ਪਹਾੜੀ ਇਲਾਕਿਆਂ ਵਿੱਚ ਸੂਰਜੀ ਊਰਜਾ ਨਾਲ ਹੀ ਰੌਸ਼ਨੀ ਕੀਤੀ ਜਾਂਦੀ ਹੈ। ਦਿਨੇ ਚਾਰਜ ਹੋ ਕੇ ਸੋਲਰ ਸੈੱਲ ਰਾਤ ਨੂੰ ਟਿਊਬਾਂ ਜਗਾ ਦਿੰਦੇ ਹਨ। ਆਉ ਦੇਖੀਏ ਕਿ ਸੂਰਜ ਤੋਂ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ।
ਸਿਲੀਕਾਨ ਬ੍ਰਹਿਮੰਡ ਵਿੱਚ ਮਿਲਣ ਵਾਲੇ 105 ਤੱਤਾਂ ਵਿੱਚੋਂ ਇੱਕ ਹੈ। ਇਸ ਵਿੱਚ ਇੱਕ ਵਿਸ਼ੇਸ ਗੁਣ ਹੈ ਕਿ ਜਦੋਂ ਇਸ ਤੇ ਪ੍ਰਕਾਸ਼ ਪੈਂਦਾ ਹੈ ਤਾਂ ਇਸ ਵਿੱਚੋਂ ਇਲੈਕਟ੍ਰਾਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਲੈਕਟ੍ਰਾਨ ਦੇ ਨਿਕਲਣ ਨੂੰ ਹੀ ਬਿਜਲੀ ਆਖਦੇ ਹਨ। ਇਸ ਤਰ੍ਹਾਂ ਸਿਲੀਕਾਨ ਧਾਤ ਦੇ ਟੁਕੜੇ ਵਿੱਚ ਸੂਰਜ ਰੌਸ਼ਨੀ ਨੇ ਬਿਜਲੀ ਵਿੱਚ ਬਦਲਣ ਦਾ ਗੁਣ ਹੇੈ। ਆਮ ਤੌਰ ਤੇ ਲਿਸੀਕਾਨ ਦੇ 4 ਸਮ *2ਸਮ*0.14 ਸਮ ਆਕਾਰ ਦੇ ਟੁਕੜੇ ਨੂੰ ਇੱਕ ਸੋਲਰ ਸੈੱਲ ਕਿਹਾ ਜਾਂਦਾ ਹੈ। ਜੇ ਅਸੀਂ ਅਜਿਹੇ 20,000 ਸੈੱਲਾਂ ਨੂੰ ਲੜੀਬੱਧ ਜੋੜ ਲਈਏ ਤਾਂ 500 ਵੋਲਟ ਦੀ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਕੱਲ ਪਲਾੜ ਰਾਕਟਾਂ ਵਿੱਚ ਇਸ ਬਿਜਲੀ ਦੀ ਹੀ ਵਰਤੋਂ ਹੋ ਰਹੀ ਹੈ ਕਿਉਂਕਿ ਖੰਭਿਆਂ ਰਾਹੀ ਤਾਰਾਂ ਲੈ ਜਾਣਾ ਅਸੰਭਵ ਹੈ।

Exit mobile version