ਮੇਘ ਰਾਜ ਮਿੱਤਰ
ਰੰਗੀਨ ਟੈਲੀਵੀਜ਼ਨ ਦੀ ਕਾਰਜ ਪ੍ਰਣਾਲੀ ਸਮਝਣ ਲਈ ਸਾਨੂੰ ਰੰਗਾਂ ਬਾਰੇ ਕੁਝ ਜਾਣਕਾਰੀ ਜ਼ਰੂਰ ਹਾਸਿਲ ਕਰ ਲੈਣੀ ਚਾਹੀਦੀ ਹੈ। ਸੂਰਜ ਦਾ ਪ੍ਰਕਾਸ਼ ਭਾਵੇਂ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ। ਪਰ ਇਸ ਵਿੱਚ ਮੁੱਖਲੇ ਰੰਗ ਤਿੰਨ ਹੀ ਹੁੰਦੇ ਹਨ। ਇਹ ਮੁੱਢਲੇ ਰੰਗ ਹਨ ਹਰ, ਨੀਲਾ ਅਤੇ ਲਾਲ। ਬਾਕੀ ਸਾਰੇ ਰੰਗ ਇਹਨਾਂ ਦੀ ਮਦਦ ਨਾਲ ਬਣਾਏ ਜਾ ਸਕਦੇ ਹਨ। ਰੰਗੀਨ ਟੈਲੀਵਿਜ਼ਨ ਦੇ ਵੀਡੀਊ ਕੈਮਰੇ ਵਿੱਚ ਤਿੰਨ ਦਰਪਣ ਲੱਗੇ ਹੁੰਦੇ ਹਨ। ਇਹਨਾਂ ਦਰਪਣਾਂ ਦਾ ਮੁੱਖ ਕੰਮ ਲਾਲ, ਹਰੇ ਅਤੇ ਲੀਲੇ ਰੰਗ ਨੂੰ ਅਲੱਗ ਅਲੱਗ ਕਰਨਾ ਹੁੰਦਾ ਹੈ। ਇਹਨਾਂ ਰੰਗਾਂ ਨੂੰ ਅੱਲਗ ਅਲੱਗ ਨਿਖੇੜਨ ਵਾਲੇ ਦਰਪਣਾਂ ਨੂੰ ਫਿਲਟਰ ਕਹਿੰਦੇ ਹਨ। ਇਹਨਾਂ ਫਿਲਟਰਾਂ ਤੋਂ ਪ੍ਰਾਪਤ ਹੋਏ ਅੱਲਗ ਅਲੱਗ ਰੰਗਾਂ ਨੂੰ ਅੱਡ ਅੱਡ ਟਿਊਬਾਂ ਤੇ ਪਾਇਆ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਤਿੰਨ ਸਿਗਨਲਾਂ ਨੂੰ ਐਂਟੀਨੇ ਰਾਹੀਂ ਹਵਾ ਵਿੱਚ ਛੱਡ ਦਿੱਤਾ ਜਾਂਦਾ ਹੈ। ਸਾਡੇ ਟੈਲੀਵਿਜ਼ਨ ਦੇ ਪਰਦੇ ਤੇ ਲਗਭਗ ਸਾਢੇ ਬਾਰਾਂ ਲੱਖ ਪ੍ਰਕਾਸ਼ ਸੰਵੇਦੀ ਬਿੰਦੂ ਹੁੰਦੇ ਹਨ। ਇਹ ਬਿੰਦੂ ਤਿੰਨ ਤਰ੍ਹਾਂ ਦੇ ਰੰਗ ਪੇੈਦਾ ਕਰਦੇ ਹਨ। ਹੁਣ ਇਲੈਕਟ੍ਰਾਨ ਇਹਨਾਂ ਤਿੰਨਾਂ ਕਿਸਮਾਂ ਦੇ ਬਿੰਦੂਆਂ ਉੱਤੇ ਪੈਂਦੇ ਹਨ ਅਤੇ ਇਸ ਤਰ੍ਹਾਂ ਅੱਡ ਅੱਡ ਤਿੰਨਾਂ ਰੰਗਾਂ ਦਾ ਪ੍ਰਕਾਸ਼ ਪੈਦਾ ਹੁੰਦਾ ਹੈ। ਜਿਹਨਾਂ ਦੀ ਵਾਧ ਘਾਟ ਨਾਲ ਬਾਕੀ ਸਾਰੇ ਰੰਗ ਪੈਦਾ ਹੋ ਜਾਂਦੇ ਹਨ।