Site icon Tarksheel Society Bharat (Regd.)

ਰੇਡੀਉ ਕਿਵੇਂ ਕੰਮ ਕਰਦਾ ਹੈ?

ਮੇਘ ਰਾਜ ਮਿੱਤਰ

ਅੱਜ ਭਾਵੇਂ ਟੈਲੀਵੀਜ਼ਨ ਨੇ ਰੇਡੀਉ ਦੀ ਜਰੂਰਤ ਨੂੰ ਘੱਟ ਤੋਂ ਲਗਭਗ 20 ਸਾਲ ਪਹਿਲਾਂ ਸਾਡੇ ਦੇਸ਼ਾਂ ਵਿੱਚ ਰੇਡੀਉ ਦਾ ਕੰਮ ਬਹੁਤ ਹੀ ਮਹੱਤਵਪੂਰਨ ਸੀ। ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਘਰ ਘਰ ਪਹੁੰਚਾਉਣਾ,ਗੀਤ ਅਤੇ ਸੰਗੀਤ ਦੇ ਖੁੱਲ੍ਹੇ ਭੰਡਾਰ ਵਰਤਾਉਣਾ ਆਦਿ ਇਸ ਦਾ ਮੁੱਖ ਕੰਮ ਸਨ।
ਰੇਡੀਉ ਦੀ ਖੋਜ ਵਿੱਚ ਬਹੁਤ ਸਾਰੇ ਵਿਗਿਆਨਕਾਂ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਪਰ ਇਸ ਕਾਢ ਵਿੱਚ ਸਭ ਤੋਂ ਵੱਧ ਯੋਗਦਾਨ ਮਾਈਕਲ ਫਰਾਡੇ ਦਾ ਰਿਹਾ ਹੈ। ਜਿਸ ਨੇ ਤਾਰ ਵਿੱਚੋਂ ਬਿਜਲੀ ਲੰਘਾ ਕੇ ਉਸ ਵਿੱਚ ਚੁੰਬਕੀ ਸ਼ਕਤੀ ਦੀ ਪੈਦਾਇਸ਼ ਸਿੱਧ ਕਰ ਦਿੱਤੀ ਸੀ। ਇਸ ਤੋਂ ਬਾਅਦ ਮਾਰਕੋਨੀ ਨੇ ਇਸ ਖੋਜ ਦੋ ਵਰਤੋਂ ਕਰਦੇ ਹੋਏ ਪਹਿਲਾਂ ਵਾਹਿਰਲੈਸ ਸੈੱਟ ਤਿਆਰ ਕਰ ਦਿੱਤਾ ਸੀ।
ਰੇਡੀਉ ਦੇ ਦੋ ਭਾਗ ਹੁੰਦੇ ਹਨ। ਪਹਿਲੇ ਭਾਗ ਨੂੰ ਟਰਾਂਸਮੀਟਰ ਕਿਹਾ ਜਾਂਦਾ ਹੈ। ਇੱਥੇ 50 ਸਂੈਟੀਮੀਟਰ ਤੋਂ ਲੈ ਕੇ 3000 ਸੈਂਟੀਮੀਟਰ ਤੱਕ ਤਰੰਗ ਲੰਬਾਈ ਦੀਆਂ ਬਿਜਲੀ ਚੁੰਬਕੀ ਤਰੰਗਾਂ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਨੂੰ ਉੱਚ ਤਰੰਗ ਲੰਬਾਈ ਵਾਲੀਆਂ ਲਹਿਰਾਂ ਨਾਲ ਮਿਲਾ ਕੇ ਟਰਾਂਸਮੀਟਰ ਦੇ ਐਂਟੀਨੇ ਰਾਹੀਂ ਹਵਾ ਵਿੱਚ ਛੱਡ ਦਿੱਤਾ ਜਾਂਦਾ ਹੈ। ਜਦੋਂ ਇਹ ਤਰੰਗਾਂ ਸਾਡੇ ਰੇਡੀਉ ਦੇ ਐਂਟੀਨੇ ਤੱਕ ਪਹੁੰਚਦੀਆਂ ਹਨ ਤਾਂ ਇਹ ਇਹਨਾਂ ਵਿੱਚੋਂ ਹਲਕਾ ਬਿਜਲੀ ਕਰੰਟ ਪੈਦਾ ਕਰਦੀਆਂ ਹਨ ਤਾਂ ਇਹ ਇਹਨਾਂ ਨੂੰ ਅਵਾਜ਼ ਤਰੰਗਾਂ ਵਿੱਚ ਬਦਲ ਦਿੰਦਾ ਹੈ। ਇਸ ਤਰ੍ਹਾਂ ਸਾਨੂੰ ਰੇਡੀਉ ਤੋਂ ਸਿਰਫ ਆਵਾਜ਼ ਸੁਣਾਈ ਤਰੰਗਾਂ ਵਿੱਚ ਬਦਲ ਦਿੰਦਾ ਹੈ। ਇਸ ਤਰ੍ਹਾਂ ਸਾਨੂੰ ਰੇਡੀਉ ਤੋਂ ਸਿਰਫ ਆਵਾਜ਼ ਸੁਣਾਈ ਦਿੰਦੀ ਹੈ। ਇੱਥੇ ਇਹ ਵੀ ਸਪਸ਼ਟ ਹੋ ਜਾਣਾ ਵਾਲੇ ਵਾਇਰਲੈਸ ਸੈੱਟ ਕੁਝ ਨਹੀਂ ਹੁੰਦੇ ਸਗੋਂ ਘੱਟ ਦੂਰੀ ਤੱਕ ਕੰਮ ਕਰਨ ਵਾਲੇ ਰੇਡੀਉ ਹੀ ਹੁੰਦੇ। ਹਨ ਜਿਹਨਾਂ ਵਿੱਚ ਟਰਾਂਸਮੀਟਰ ਅਤੇ ਰਿਸੀਵਰ ਇੱਕੋ ਯੰਤਰ ਵਿੱਚ ਲੱਗੇ ਹੁੰਦੇ ਹਨ। ਇਸ ਲਈ ਇਹ ਦੋਵੇਂ ਕੰਮ ਕਰਨ ਵਾਲੇ ਰੇਡੀਉ ਯੰਤਰ ਹੀ ਹੁੰਦੇ ਹਨ। ਇਸ ਤਰ੍ਹਾਂ ਇਹ ਸੁਨੇਹਾ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ।

Exit mobile version