Site icon Tarksheel Society Bharat (Regd.)

ਪ੍ਰਾਚੀਨ ਯੂਨਾਨੀ ਮੰਦਰਾਂ ਵਿੱਚ ਦਰਵਾਜ਼ੇ ਆਪਣੇ ਆਪ ਕਿਉਂ ਖੁੱਲ੍ਹ ਜਾਂਦੇ ਸਨ ?

ਮੇਘ ਰਾਜ ਮਿੱਤਰ

ਦੀਵਾਰਾਂ ਵਿੱਚ ਲਕਵੇਂ ਢੰਗਾਂ ਨਾਲ ਬਣਾਏ ਸੰਖਾਂ ਰਾਹੀਂ ਰਾਜੇ ਲੋਕਾਂ ਨੂੰ ਰੱਬੀ ਸੰਦੇਸ਼ ਸੁਣਾਉਂਦੇ ਸਨ ਜਿਹਨਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਰਾਜੇ ਦੀ ਇੱਛਾ ਅਨੁਸਾਰ ਚਲਾਉਣਾ ਹੁੰਦਾ ਸੀ। ਇਸੇ ਤਰ੍ਹਾਂ ਹੀ ਮੰਦਰ ਦੇ ਦਰਵਾਜੇ ਆਪਣੇ ਆਪ ਖੁੱਲ੍ਹ ਜਾਂਦੇ ਸਨ ਮੰਦਰ ਦੇ ਪੁਜਾਰੀ ਵਿੱਚ ਲੋਕਾਂ ਦੀ ਸ਼ਰਧਾ ਹੋਰ ਪੱਕੀ ਹੋ ਜਾਂਦੀ ਸੀ। ਰਾਜਾ ਕਿਸੇ ਗੱਲ ਨੂੰ ਆਪ ਕਹਿਣ ਦੇ ਬਜਾਇ ਮੰਦਰ ਦੇ ਪੁਜਾਰੀ ਰਾਹੀ ਸੰਦੇਸ਼ ਦੇ ਦਿੰਦਾ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਮੰਦਰਾਂ ਦੇ ਦਰਵਾਜੇ ਆਪਣੇ ਆਪ ਕਿਵੇਂ ਖੁੱਲ੍ਹ ਜਾਂਦੇ ਸਨ। ਕਿਸੇ ਖਾਸ ਤਿਉਹਾਰ ਤੇ ਮੰਦਰ ਦੇ ਬਾਹਰ ਨਿਸ਼ਚਿਤ ਭੱਠੀ ਵਿੱਚ ਪਵਿੱਤਰ ਅੱਜ ਜਲਾਈ ਜਾਂਦੀ ਸੀ। ਕੁਝ ਘੰਟੇ ਇਹ ਅੱਗ ਬਲਦੀ ਰਹਿੰਦੀ ਸੀ। ਇਸ ਭੱਠੀ ਵਿੱਚ ਲੁਕਵੇਂ ਢੰਗ ਨਾਲ ਰੱਖੇ ਪਾਣੀ ਦੇ ਬਰਤਨ ਵਿੱਚ ਪਾਣੀ ਉਬਲਣ ਲੱਗ ਜਾਂਦਾ ਸੀ। ਇਸ ਪਾਣੀ ਦੀ ਭਾਫ ਨੂੰ ਲੁਕਵੇਂ ਢੰਗ ਰਾਹੀਂ ਮੰਦਰ ਦੇ ਅੰਦਰ ਅਜਿਹੇ ਸਥਾਨ ਤੇ ਲਿਜਾਇਆ ਜਾਂਦਾ ਸੀ ਜਿੱਥੇ ਇੱਕ ਬਾਲਟੀ ਵਿੱਚ ਇਹ ਭਾਫ ਪਾਣੀ ਦੇ ਤੁਪਕਿਆਂ ਦੇ ਰੂਪ ਵਿੱਚ ਡਿੱਗਦੀ ਰਹਿੰਦੀ ਸੀ। ਲੁਕਵੇਂ ਢੰਗ ਨਾਲ ਹੀ ਇੱਕ ਬਰੀਕ ਰੱਸੀ ਦਾ ਇੱਕ ਸਿਰਾ ਛੋਟੀਆਂ ਛੋਟੀਆਂ ਘਿਰਨੀਆਂ ਨਾਲ ਦਰਵਾਜਜ਼ੇ ਨਾਲ ਬੰਨਿਆਂ ਹੁੰਦਾ ਸੀ। ਦੂਜਾ ਸਿਰਾ ਬਾਲਟੀ ਦੇ ਕੁੰਡੇ ਨਾਲ ਜੋੜਿਆ ਹੁੰਦਾ ਸੀ। ਜਦੋਂ ਬਾਲਟੀ ਭਰ ਜਾਂਦੀ ਸੀ ਰੱਸੀਆਂ ਰਾਹੀਂ ਦਰਵਾਜ਼ੇ ਆਪਣੇ ਆਪ ਖਿੱਚਿਆ ਜਾਂਦਾ ਸੀ ਅਤੇ ਖੁੱਲ੍ਹ ਜਾਂਦਾ ਸੀ। ਲੋਕਾਂ ਨੂੰ ਇਸ ਗੁਪਤ ਢੰਗ ਬਾਰੇ ਕੋੲਂੀ ਜਾਣਕਾਰੀ ਨਹੀਂ ਹੋਦ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਲੋਕਾਂ ਵਿੱਚ ਸ਼ਰਧਾ ਦੀ ਭਾਵਨਾ ਪੈਦਾ ਕਰਕੇ ਰਾਜਿਆਂ ਦੀ ਮਰਜ਼ੀ ਅਨੁਸਾਰ ਕੰਮ ਕਰਵਾਏ ਜਾਂਦੇ ਸਨ।

Exit mobile version