ਮੇਘ ਰਾਜ ਮਿੱਤਰ
ਅਸੀਂ ਜਾਣੇ ਹਾਂ ਕਿ ਆਮ ਸਥਾਨ ਤੇ ਪਾਣੀ ਦਾ ਉਬਾਲ ਦਰਜਾ ਇੱਕ ਸੌ ਦਰਜੇ ਸੈਲਸੀਅਸ ਹੁੰਦਾ ਹੈ। ਪਰ ਜਿਉਂ ਅਸੀਂ ਧਰਤੀ ਦੀ ਸਤ੍ਹਾ ਤੋਂ ਉਪਰ ਵੱਲ ਜਾਈਏ ਤਾਂ ਹਵਾ ਦਾ ਦਬਾਉ ਘਟਦਾ ਜਾਂਦਾ ਹੈ ਜਿਸ ਕਾਰਨ ਪਾਣੀ ਦਾ ਉਬਾਲ ਦਰਜਾ ਘਟਦਾ ਜਾਂਦਾ ਹੈ। ਇਸੇ ਕਾਰਨ ਪਹਾੜਾਂ ਤੇ ਦਾਲ ਸਬਜ਼ੀਆਂ ਬਣਾਉਣ ਨੂੰ ਵੱਧ ਸਮਾਂ ਲੱਗਦਾ ਹੈ ਕਿਉਂਕਿ ਉਥੇ ਪਾਣੀ 95 ਡਿਗਰੀ ਸੈਲਸੀਅਸ ਦੇ ਲਗਭਗ ਹੀ ਉੱਬਲ ਜਾਂਦਾ ਹੈ। ਵਿਗਿਆਨੀਆਂ ਨੇ ਵਿਗਿਆਨ ਦੇ ਇਸ ਸਿਧਾਂਤ ਦੀ ਜਾਣਕਾਰੀ ਕਰਕੇ ਇਸਦੀ ਵਰਤੋਂ ਨੂੰ ਮਨੁੱਖ ਜਾਤੀ ਦੇ ਲਾਭ ਲਈ ਵਰਤਣ ਵਾਸਤੇ ਇੱਕ ਯੰਤਰ ਤਿਆਰ ਕੀਤਾ ਹੈ ਜਿਸਨੂੰ ਪ੍ਰੈਸ਼ਰ ਕੁੱਕਰ ਕਿਹਾ ਜਾਂਦਾ ਹੈ। ਇਹ ਯੰਤਰ ਸਟੇਨਲੈਸ ਸਟੀਲ ਦਾ ਇੱਕ ਬਰਤਨ ਹੁੰਦਾ ਹੈ। ਜਿਸ ਵਿੱਚੋਂ ਭਾਫ਼ ਦੀ ਮੌਜੂਦਗੀ ਨਾਲ ਬਰਤਨ ਦੇ ਅੰਦਰਲੇ ਪਾਣੀ ਦਾ ਉਬਾਲ ਦਰਜਾ ਵੱੱਧ ਜਾਂਦਾ ਹੈ ਤੇ ਇਹ ਪਾਣੀ ਦੇ ਉਬਾਲ ਦਰਜੇ ਵੱਧ ਜਾਂਦਾ ਹੈ ਤੇ ਇਹ ਪਾਣੀ ਦੇ ਉਬਾਲ ਦਰਜੇ ਨੂੰ 130 ਡਿਗਰੀ ਸੈਲਸੀਅਸ ਤੱਕ ਲੈ ਜਾਂਦਾ ਹੈ। ਇਸ ਲਈ ਇਸ ਵਿੱਚ ਰੱਖੀਆਂ ਦਾਲ ਸਬਜ਼ੀਆਂ ਛੇਤੀ ਤਿਆਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਘਰਾਂ ਵਿੱਚ ਬਾਲਣ ਦੀ ਬੱਚਤ ਲਈ ਕਾਫ਼ੀ ਸਹਾਇਕ ਹੈ।