Site icon Tarksheel Society Bharat (Regd.)

ਗ੍ਰਹਿਣ ਕਿਵੇਂ ਲਗਦੇ ਹਨ?

ਮੇਘ ਰਾਜ ਮਿੱਤਰ

ਸਾਨੂੰ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਕੰਮਾਂ ਕਾਰਾਂ ਨੂੰ ਵਿਗਿਆਨਕ ਪੜ੍ਹਾਈ ਨਾਲ ਜੋੜ ਕੇ ਹੀ ਵਿਚਾਰਨਾ ਚਾਹੀਦਾ ਹੈ। ਅੱਜ ਬਹੁਤ ਸਾਰੇ ਵਿਗਿਆਨ ਦੇ ਅਧਿਆਪਕ ਤੇ ਵਿਦਿਆਰਥੀ ਅਜਿਹੇ ਹਨ ਜਿਹੜੇ ਪੜ੍ਹਾ ਤਾਂ ਵਿਗਿਆਨ ਰਹੇ ਹੁੰਦੇ ਹਨ ਪਰ ਰੋਜ਼ਾਨਾ ਜ਼ਿੰਦਗੀ ਵਿੱਚ ਵਿਚਰਨ ਵੇਲੇ ਉਹ ਇਸਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਅਧਿਆਪਕ ਬੱਚਿਆਂ ਨੂੰ ਦੱਸ ਰਿਹਾ ਹੁੰਦਾ ਹੈ ਕਿ ਗ੍ਰਹਿਣ ਕਿਵੇਂ ਲੱਗਦੇ ਹਨ ਪਰ ਗ੍ਰਹਿਣ ਸਮੇਂ ਉਹ ਆਪਣੇ ਘਰ ਇਸਨੂੰ ਅਸ਼ੁਭ ਮੰਨਕੇ ਦਾਨ ਪੁੰਨ ਕਰਨੇ ਲੱਗ ਜਾਂਦੇ ਹੈ। ਇਹ ਦੂਸਰਾ ਮਿਆਰ ਬਿਲਕੁਲ ਨਿੰਦਣਯੋਗ ਹੈ ਤੇ ਸਾਡੀ ਤਰੱਕੀ ਦੇ ਰਾਹ ਵਿੱਚ ਰੋੜਾ ਵੀ।
ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਸੂਰਜ ਦੁਆਲੇ, ਤੇ ਚੰਦਰਮਾਂ ਸਾਡੀ ਧਰਤੀ ਦੁਆਲੇ ਚੱਕਰ ਲਾਉਂਦੇ ਹਨ। ਘੁੰਮਦੇ ਘੁੰਮਦੇ ਜਦੋਂ ਇਹ i੍ਤਤੰਨੇ ਇਕ ਸਰਲ ਰੇਖਾ ਵਿੱਚ ਆ ਜਾਂਦੇ ਹਨ ਤੇ ਧਰਤੀ ਸੂਰਜ ਤੇ ਚੰਦਰਮਾਂ ਦੇ ਵਿਚਕਾਰ ਆ ਜਾਂਦੀ ਹੈ ਤਾਂ ਇਹ ਸੂਰਜ ਦੀਆਂ ਕਿਰਨਾਂ ਨੂੰ ਚੰਦਰਮਾਂ ਤੇ ਪੈਣ ਤੋਂ ਰੋਕ ਲੈਦੀ ਹੈ। ਇਸ ਤਰ੍ਹਾਂ ਚੰਦਰਮਾ ਦਾ ਪਰਛਾਵੇਂ ਵਾਲਾ ਭਾਗ ਧਰਤੀ ਦੇ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਇਸ ਨੂੰ ਚੰਦ ਗ੍ਰਹਿਣ ਕਹਿੰਦੇ ਹਨ। ਇਹ ਪੁੂਰਨ ਜਾਂ ਅੰਸ਼ਿਕ ਰੂਪ ਵਿੱਚ ਵੀ ਹੋ ਸਕਦਾ ਹੈ। ਇਸ ਤਰੇਾਂ ਜਦੋਂ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਤਾਂ ਇਹ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਨੂੰ ਰੋਕ ਲੈਂਦੇ ਹੈ। ਕਿਉਂਕਿ ਇਸਦਾ ਹਨੇਰਾ ਭਾਗ ਹੀ ਧਰਤੀ ਵਾਲੇ ਪਾਸੇ ਹੁੰਦਾ ਹੈ ਇਸ ਲਈ ਧਰਤੀ ਦੇ ਲੋਕਾਂ ਨੂੰ ਸੂਰਜ ਅਸ਼ਿੰਕ ਰੂਪ ਵਿੱਚ ਜਾਂ ਪੂਰਨ ਰੂਪ ਵਿੱਚ ਦਿਖਾਈ ਨਹੀਂ ਦਿੰਦਾ ਹੈ। ਇਸਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਸਾਡੇ ਸੂਰਜ ਮੰਡਲ ਵਿੱਚ ਅਜਿਹੇ ਗ੍ਰਹਿ ਹਨ ਜਿਨ੍ਹਾਂ ਦੇ ਚੰਦਰਮਾ ਇੱਕ ਦਰਜਨ ਤੋਂ ਵੀ ਵੱਧ ਹਨ ਤਾਂ ਇਹਨਾਂ ਤੇ ਲੱਗਣ ਵਾਲੇ ਗ੍ਰਹਿਣਾ ਦੀ ਗਿਣਤੀ ਦਸ ਹਜ਼ਾਰ ਤੋਂ ਵੀ ਵੱਧ ਹੁੰਦੀ ਹੈ।

Exit mobile version