Site icon Tarksheel Society Bharat (Regd.)

ਧਰਤੀ ਦੇ ਅੰਦਰ ਕੀ ਹੈ?

ਮੇਘ ਰਾਜ ਮਿੱਤਰ

ਭਾਵੇਂ ਹੁਣ ਤੱਕ ਵਿਗਿਆਨੀਆਂ ਦੇ ਵਰਮੇ ਧਰਤੀ ਵਿੱਚ 13000 ਮੀਟਰ ਤੋਂ ਡੂੰਘਾ ਛੇਕ ਨਹੀਂ ਕਰ ਸਕੇ ਹਨ। ਫਿਰ ਵੀ ਵਿਗਿਆਨੀਆਂ ਨੇ ਇਹ ਪਤਾ ਲਾ ਲਿਆ ਹੈ ਕਿ ਧਰਤੀ ਦੇ ਅੰਦਰ ਕੀ ਹੈ। ਆਉ ਜਾਣੀਏ ਕਿ ਉਹ ਅਜਿਹਾ ਕਿਉਂ ਕਰਦੇ ਹਨ।
ਇਸਤਰੀਆਂ ਮਿੱਟੀ ਦਾ ਘੜਾ ਖ੍ਰੀਦਣ ਸਮੇਂ ਇਸ ਨੂੰ ਟੁਣਕਾ ਕੇ ਕਿਉਂ ਵੇਖਦੀਆਂ ਹਨ? ਇਸ ਦਾ ਉੱਤਰ ਸਪਸ਼ਟ ਹੈ ਕਿ ਇਸ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਘੜਾ ਕੱਚਾ ਹੈ ਜਾਂ ਪੱਕਾ। ਇਸ ਤਰ੍ਹਾਂ ਹੀ ਤੇਲ ਦੇ ਵਿਉਪਾਰੀ ਢੋਲ ਨੂੰ ਠੋਲਾ ਮਾਰ ਕੇ ਦੱਸ ਦਿੰਦੇ ਹਨ ਕਿ ਢੋਲ ਕਿੰਨਾ ਭਰਿਆ ਹੋਇਆ ਹੈ। ਡਾਕਟਰ ਲੋਕ ਸਟੈਥੋਸਕੋਪ ਰਾਹੀਂ ਆਵਾਜ਼ ਸੁਣ ਕੇ ਫੈਫੜਿਆਂ ਦਾ ਹਿਸਾਬ ਕਿਤਾਬ ਲਗਾ ਲੈਂਦੇ ਹਨ। ਇਸ ਤਰ੍ਹਾਂ ਹੀ ਵਿਗਿਆਨੀ ਭੂਚਾਲਾਂ ਸਮੇਂ ਪੈਦਾ ਹੋਈਆਂ ਆਵਾਜ਼ਾਂ ਤੋ ਧਰਤੀ ਦੀਆਂ ਅੰਦਰਲੀਆਂ ਪਰਤਾਂ ਦਾ ਹਿਸਾਬ ਲਗਾ ਸਕਦੇ ਹਨ। ਵਿਗਿਆਨੀਆਂ ਅਨੁਸਾਰ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਆਪਣੀ ਹੋਂਦ ਵਿੱਚ ਆਉਣ ਤੋਂ ਬਾਦ ਧਰਤੀ ਪਿਘਲ ਗਈ ਤੇ ਗੁਰੂਤਾ ਕਾਰਨ ਇਸ ਵਿਚਲਾ ਸਾਰਾ ਪਾਦਰਥ ਅੱਲਗ- ਅਲੱਗ ਘਣਤਾ ਵਾਲੀਆਂ ਪਰਤਾਂ ਵਿੱਚ ਦੁਬਾਰਾ ਸੈਟ ਹੋ ਗਿਆ ਤੇ ਇਸ ਦੀਆਂ ਤਿੰਨ ਪਰਤਾਂ ਬਣ ਗਈਆਂ। ਪਹਿਲੀ ਪਰਤ ਨੂੰ ਪੇਪੜੀ ਕਿਹਾ ਜਾਂਦਾ ਹੈ। ਇਹ ਧਰਤੀ ਦੀ ਸਤਾਹ ਤੋਂ 35 ਤੋ 60 ਕਿਲੋਮੀਟਰ ਅੰਦਰ ਬਾਹਰ ਤੱਕ ਹੈ। ਇਸ ਤੋਂ ਹੇਠਲਾ ਭਾਗ ਮੈਂਟਲ ਅਖਵਾਉਂਦਾ ਹੈ ਇਸ ਵਿੱਚ ਪਿਘਲਦੀਆਂ ਹੋਈਆਂ ਚਟਾਨਾਂ ਤੇ ਉੱਬਲਦੀਆਂ ਗੈਸਾਂ ਹਨ। ਇਹ ਲਗਭਗ 2900 ਕਿਲੋਮੀਟਰ ਦੀ ਡੁੂੰਘਾਈ ਤੱਕ ਹੈ। ਤੀਸਰੀ ਤਹਿ ਠੋਸ ਹੈ ਇਸ ਵਿੱਚ ਲੋਹਾਂ ਅਤੇ ਨਿਕਲ ਠੋਸ ਹਾਲਤਾਂ ਵਿੱਚ ਹਨ ਤੇ ਇਸਦੀ ਮੋਟਾਈ 3400 ਕਿਲੋਮੀਟਰ ਦੇ ਲਗਭਗ ਹੈ।

Exit mobile version