ਮੇਘ ਰਾਜ ਮਿੱਤਰ
ਦੁਨੀਆਂ ਵਿੱਚ ਸਭ ਤੋਂ ਉੱਚੀ ਪਹਾੜੀ ਮਾਂਉਟ ਐਵਰੈਸਟ ਭਾਰਤ ਦੇ ਗੁਆਢੀ ਰਾਜ ਨੇਪਾਲ ਵਿੱਚ ਸਥਿਤ ਹੈ। ਭਾਰਤ ਦਾ ਹਿਮਾਲਾ ਪਰਬਤ ਦੁਨੀਆਂ ਦੇ ਸਭ ਤੋਂ ਵੱਡਾ ਪਹਾੜ ਹੈ। ਇਹ ਪਹਾੜ ਕਿਵੇਂ ਬਣਦੇ ਹਨ? ਇਹਨਾਂ ਪਹਾੜਾਂ ਦੇ ਬਣਨ ਕਾਰਨ ਵੀ ਕਈ ਹੋ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੀਆਂ ਅੰਦਰਲੀਆਂ ਪਰਤਾਂ ਹੇਠਾਂ ਬਹੁਤ ਸਾਰਾ ਲਾਵਾਂ ਪਿਘਲੀਆਂ ਹੋਈਆਂ ਹਾਲਤਾਂ ਵਿੱਚ ਹੈ। ਧਰਤੀ ਦੇ ਕਈ ਸਥਾਨਾਂ ਤੋਂ ਇਹ ਲਾਵਾਂ ਬਾਹਰ ਆਉਣ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅਜਿਹੇ ਸਥਾਨਾਂ ਤੇ ਗੁੰਬਦ ਪਰਬਤ ਬਣ ਜਾਂਦੇ ਹਨ।
ਕਰੋੜਾ ਸਾਲਾ ਵਿੱਚ ਧਰਤੀ ਕਰੋੜਾਂ ਹੀ ਵਾਰ ਰਿੜਕੀ ਗਈ ਹੈ। ਅਜਿਹੀਆਂ ਹਾਲਤਾਂ ਵਿੱਚ ਵੱਡੀਆਂ ਵੱਡੀਆਂ ਚਟਾਨਾਂ ਵਾਲੇ ਪਹਾੜ ਬਣੇ ਹਨ। ਇਹਨਾਂ ਦੇ ਸ਼ਿਲਾ ਖੰਡ ਸੈਂਕੜੇ ਮੀਲ ਲੰਬੇ ਅਤੇ ਚੌੜੇ ਵੀ ਹਨ। ਅਜਿਹੇ ਪਰਬਤਾਂ ਨੂੰ ਸ਼ਿਲਾ ਪਰਬਤ ਕਹਿੰਦੇ ਹਨ। ਕੁਝ ਹੋਰ ਪਰਬਤ ਜਿਹਨਾਂ ਵਿੱਚੋਂ ਲਾਵਾ ਠੋਸ ਰੂਪ ਵਿੱਚ ਬਾਹਰ ਨਿੱਕਲਦਾ ਰਹਿੰਦਾ ਹੈ ਇਹਨਾਂ ਨੂੰ ਜਵਾਲਾਮੁਖੀ ਪਰਬਤ ਕਹਿੰਦੇ ਹਨ। ਧਰਤੀ ਦੇ ਅੰਦਰੋਂ ਸੁੰਗੜਨ ਤੇ ਦਬਾਉ ਕਰਕੇ ਪਹਾੜਾਂ ਦੀਆਂ ਪਰਤਾਂ ਦੀਆਂ ਪਰਤਾਂ ਬਹਾਰ ਆ ਜਾਂਦੀਆਂ ਹਨ। ਇਹਨਾਂ ਨੂੰ ਤਹਿਦਾਰ ਪਹਾੜੀਆਂ ਕਿਹਾ ਜਾਂਦਾ ਹੈ।