ਮੇਘ ਰਾਜ ਮਿੱਤਰ
ਤੁਸੀਂ ਪੰਜਾਬ ਦੀ ਧਰਤੀ ਉੱਪਰ ਥਾਂ ਥਾਂ ਤੇ ਅਜਿਹੇ ਦਰਖਤ ਵੇਖੇ ਹੋਣਗੇ ਜਿਹਨਾ ਉੱਪਰ ਇਕ ਪੀਲੇ ਰੰਗ ਦੀ ਤਾਰ ਦੀ ਸ਼ਕਲ ਵਰਗੀ ਇਕ ਵੇਲ ਫੈਲੀ ਹੁੰਦੀ ਹੈ। ਇਸ ਵੇਲ ਨੂੰ ਅਮਰ ਵੇਲ ਕਹਿੰਦੇ ਹਨ। ਇਸ ਵਿੱਚ ਹਰੇ ਰੰਗ ਦਾ ਪਦਾਰਥ ਕਲੋਰੋਫਿਲ ਨਹੀਂ ਹੁੰਦਾ ਹੈ। ਇਸ ਲਈ ਇਹ ਆਪਣੀ ਖੁਰਾਕ ਆਪ ਤਿਆਰ ਨਹੀਂ ਕਰ ਸਕਦੀ। ਇਸ ਕਰਕੇ ਜਿਸ ਦਰੱਖਤ ਉੱਪਰ ਇਹ ਚੜ੍ਹ ਜਾਂਦੀ ਹੈ ਉਸ ਦਰਖਤ ਦੀ ਖੁਰਾਕ ਵਿੱਚੋਂ ਖੁਰਾਕ ਖਾਣਾ ਸ਼ੁਰੂ ਕਰ ਦਿੰਦੀ ਹੈ ਤੇ ਵਧਦੀ ਰਹਿੰਦੀ ਹੈ। ਕਈ ਵਾਰ ਤਾਂ ਇਹ ਦਰੱਖਤ ਦੀ ਸਾਰੀ ਖੁਰਾਕ ਹੀ ਹਜ਼ਮ ਕਰ ਜਾਂਦੀ ਹੈ। ਸਿੱਟੇ ਵਜੋਂ ਦਰੱਖਤ ਸੁੱਕ ਜਾਂਦਾ ਹੈ। ਇਸ ਲਈ ਇਸ ਵੇਲ ਨੂੰ ਤੇ ਇਸ ਕਿਸਮ ਦੇ ਹੋਰ ਪੌਦਿਆਂ ਨੂੰ ਪਰਜੀਵੀ ਕਿਹਾ ਜਾਂਦਾ ਹੈ।