Site icon Tarksheel Society Bharat (Regd.)

ਪਿੱਪਲ ਕੰਧਾਂ ਕੋਠਿਆਂ ਤੇ ਕਿਵੇਂ ਪੈਦਾ ਹੋ ਜਾਂਦਾ ਹੈ?

pipal leaf growing through crack in old sand stone wall,survival concept.

ਮੇਘ ਰਾਜ ਮਿੱਤਰ

ਤੁਸੀਂ ਬੋਹੜ ਜਾਂ ਪਿੱਪਲ ਦੇ ਦਰਖੱਤ ਨੂੰ ਆਮ ਤੌਰ ਤੇ ਕੰਧਾ ਤੇ, ਕੋਠਿਆਂ ਤੇ ਪੈਦਾ ਹੋਇਆਂ ਜ਼ਰੂਰ ਵੇਖਿਆ ਹੋਵੇਗਾ। ਕਈ ਲੋਕ ਤਾਂ ਪਿੱਪਲ ਦੇ ਦਰੱਖਤ ਨੂੰ ਪਵਿੱਤਰ ਮੰਨ ਕੇ ਇਸ ਥਾਂ ਨੂੰ ਅਜਿਹੀ ਥਾਂ ਤੋਂ ਪੁੱਟਣ ਲਈ ਖਾਸ ਪੂਜਾ ਵੀ ਕਰਵਾਉਂਦੇ ਵੇਖੇ ਗਏ ਹਨ। ਅਸਲ ਵਿੱਚ ਇਸਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਜਾਨਵਰ ਪਿੱਪਲ ਤੇ ਬਰੋਟਿਆਂ ਦੇ ਬੀਜਾਂ ਨੂੰ ਖਾਕੇ ਬਨੇਰਿਆਂ ਤੇ ਜਾ ਬੈਠਦੇ ਹਨ। ਬਹੁਤ ਸਾਰੇ ਬੀਜ ਦਬੜਾਂ ਹਜਮ ਹੋਏ ਹੀ ਉਹ ਆਪਣੀਆਂ ਬਿੱਠਾਂ ਰਾਹੀਂ ਬਨੇਰਿਆਂ ਤੇ ਛੱਡ ਦਿੰਦੇ ਹਨ। ਇਹ ਬੀਜ ਸਮਾਂ ਦੇ ਪ੍ਰਸਥਿਤੀਆਂ ਮਿਲਣ ਤੇ ਬੂਟੇ ਬਣ ਜਾਂਦੇ ਹਨ।

 

Exit mobile version