ਮੇਘ ਰਾਜ ਮਿੱਤਰ
ਘਰ ਦੇ ਗਮਲਿਆਂ ਵਿੱਚ ਅਕਸਰ ਇੱਕ ਪੌਦਾ ਲਾਇਆਂ ਜਾਂਦਾ ਹੈ ਇਸਨੂੰ ਅੰਗਰੇ੍ਚਜ਼ੀ ਵਿੱਚਠੋੁਚਹਮੲਨਟੋ ਤੇ ਪੰਜਾਬੀ ਵਿੱਚ ਲਾਜਵੰਤੀ ਕਿਹਾ ਜਾਂਦਾ ਹੈ। ਇਸ ਨੂੰ ਜਦੋਂ ਵੀ ਹੱਥ ਲਾਇਆਂ ਜਾਂਦਾ ਹੈ ਤਾਂ ਇਸਦੇ ਪੱਤੇ ਮੁਰਝਾ ਜਾਂਦੇ ਹਨ। ਵਿਦਿਆਰਥੀੳ ਤੁਸੀਂ ਜਾਣਦੇ ਹੀ ਹੋ ਕਿ ਸੰਸਾਰ ਦੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਣ ਜ਼ਰੂਰ ਹੁੰਦਾ ਹੈ। ਇਸ ਲਈ ਇਸ ਪਿੱਛੇ ਵੀ ਕੋਈ ਨਾ ਕੋਈ ਕਾਰਣ ਜ਼ਰੂਰ ਹੋਣਾ ਚਾਹੀਦਾ ਹੈ ਕਿ ਲਾਜਵੰਤੀ ਦੇ ਪੱਤੇ ਹੱਥ ਲਗਾਉਣ ਤੇ ਕਿਉਂ ਮੁਰਝਾ ਜਾਂਦੇ ਹਨ। ਜਦੋਂ ਅਸੀਂ ਇਸਨੂੰ ਹੱਥ ਲਾਉਂਦੇ ਹਾਂ ਤਾਂ ਸਾਡੀਆਂ ਉਂਗਲੀਆਂ ਦੇ ਹਲਕੇ ਦਬਾਉ ਸਦਕਾ ਹੀ ਇਸ ਬੂਟੇ ਦੀਆਂ ਪਤਲੀਆਂ ਟਹਿਣੀਆਂ ਦਾ ਪਾਣੀ ਤਣੇ ਵਿੱਚ ਚਲਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਸੈੱਲ ਸੁੰਗੜ ਜਾਂਦੇ ਹਨ ਤੇ ਬੂਟਾ ਆਪਣੇ ਪੱਤੇ ਸੁੱਟ ਦਿੰਦਾ ਹੈ। ਜਦੋਂ ਹੱਥ ਚੁੱਕ ਲਿਆ ਜਾਂਦਾ ਹੈ, ਸੈੱਲ ਫੈਲ ਜਾਂਦੇ ਹਨ ਤੇ ਪੱਤੇ ਖੜੇ੍ਹ ਹੋ ਜਾਂਦੇ ਹਨ।