ਮੇਘ ਰਾਜ ਮਿੱਤਰ
ਅਮਰੀਕਾ ਦੇ ਇੱਕ (ਰਾਜ) ਪ੍ਰਾਂਤ ਕੈਲੀਫੋਰਨੀਆਂ ਦੇ ਸਿਕੋਈਆ ਨੈਸ਼ਨਲ ਪਾਰਕ ਵਿੱਚ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਦਰੱਖਤ ਹੈ। ਇਸ ਦਰੱਖਤ ਦਾ ਨਾਂ ਜਨਰਲ ਸੈਰਮਨ ਹੈ। ਇਹ ਲਗਭਗ 3500 ਸਾਲ ਪੁਰਾਣਾ ਹੈ। ਇਸਦੀ ਉਚਾਈ 85 ਮੀਟਰ ਅਤੇ ਘੇਰਾ 25 ਮੀਟਰ ਹੈ। ਇਸੇ ਦੇਸ਼ ਵਿੱਚ ਇੱਕ ਅਜਿਹਾ ਦਰੱਖਤ ਵੀ ਹੇੈ ਜਿਸਦੇ ਤਾਣੇ ਨੂੰ ਵਿਚਾਲਿਉਂ ਕੱਟ ਕੇ ਦੋ ਸੜਕਾਂ ਕੱਢੀਆਂ ਗਈਆਂ ਹਨ।