ਮੇਘ ਰਾਜ ਮਿੱਤਰ
ਰਤੀ ਤੇ ਬਹੁਤ ਸਾਰੇ ਜਾਨਵਰ ਅਜਿਹੇ ਹਨ ਜਿਹਨਾਂ ਦੇ ਕੱਟੇ ਹੋਏ ਅੰਗ ਦੁਬਾਰਾ ਆ ਜਾਂਦੇ ਹਨ। ਕੇਕੜੇ ਦੇ ਪੈਰ ਦੁਬਾਰਾ ਉੱਗ ਆਉਂਦੇ ਹਨ। ਤਾਰਾ ਮੱਛੀ ਦੀ ਭੁਜਾ ਦੁਬਾਰਾ ਉੱਗ ਆਉਂਦੀ ਹੈ। ਇਸ ਤਰ੍ਹਾ ਕਿਰਲੀ ਦੀ ਪੂੰਛ ਵੀ ਦੁਬਾਰਾ ਉੱਗ ਸਕਦੀ ਹੈ। ਪਰ ਮਨੁੱਖ ਵਿੱਚ ਅਜਿਹਾ ਕੋਈ ਵੀ ਦਿਖਾਈ ਦੇਣ ਯੋਗ ਸਜੀਵ ਅੰਗ ਨਹੀਂ ਜੋ ਦੁਬਾਰਾ ਉੱਗ ਸਕਦਾ ਹੋਵੇ। ਵਿਗਿਆਨੀਆਂ ਵਲੋਂ ਇਸ ਸਬੰਧੀ ਯਤਨ ਜਾਰੀ ਹਨ। ਕਿਰਲੀ ਨੂੰ ਜਦੋਂ ਵੀ ਕੋਈ ਖਤਰਾ ਹੁੰਦਾ ਹੈ ਤੇ ਕੋਈ ਵੀ ਵਸਤੂ ਇਸਦੀ ਪੂੰਛ ਨੂੰ ਛੁੰਹਦੀ ਹੈ ਤਾਂ ਉਸੇ ਸਮੇਂ ਇਹ ਆਪਣੀ ਪੂੰਛ ਦੀਆਂ ਹੱਡੀਆਂ ਢਿੱਲੇ ਰੂਪ ਵਿੱਚ ਹੀ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਇਸ ਲਈ ਇਸ ਦੀ ਪੂੰਛ ਆਸਾਨੀ ਨਾਲ ਇੱਕ ਦੂਜੇ ਤੋਂ ਅਲੱਗ ਹੋ ਜਾਂਦੀ ਹੈ। ਕਿਉਂਕਿ ਇਸਦੇ ਖੂਨ ਦੇ ਸੈੱਲਾਂ ਦੇ ਅੰਤਮ ਸਿਰੇ ਲਗਭਗ ਬੰਦ ਹੁੰਦੇ ਹਨ ਇਸ ਲਈ ਖੂਨ ਵੀ ਨਹੀਂ ਨਿਕਲਦਾ ਹੈ।